ਟ੍ਰੈਫ਼ਿਕ ਕਾਨੂੰਨ ਅਤੇ ਮੋਟਰਿੰਗ ਅਪਰਾਧ ਦੇ ਵਕੀਲ। l
  ਆਪਾਤਕਾਲੀਨ ਪੁਲਿਸ ਸਟੇਸ਼ਨ ਸਲਾਹ  
  ਕਾਲ ਕਰੋ: 01753 551313
(ਸੋਮਵਾਰ - ਸ਼ੁੱਕਰਵਾਰ ਸਵੇਰੇ 9.00 ਵਜੇ - ਸ਼ਾਮ 5.30)
 
  ਕਾਲ ਕਰੋ: 01753 600101
(ਬਾਕੀ ਹਰ ਸਮੇਂ)
 

  ਗੰਭੀਰ ਅਪਰਾਧਾਂ ਦਾ ਪੈਨਲ  
  ਵੀ ਐਚ ਸੀ ਸੀ (VHCC) ਅਤੇ ਗੰਭੀਰ ਅਪਰਾਧਾਂ ਦੇ ਪੈਨਲ ਦੇ ਮੈਂਬਰ  

  ਪਰਿਵਾਰਕ ਅਤੇ ਵਿਵਾਹਿਕ  
  ਪਰਿਵਾਰਕ ਕਾਨੂੰਨ ਪੈਨਲ (Family Law Panel) ਦੇ ਮੈਂਬਰ  
ਮਾਰਟਿਨ ਮੁਰਰੇ ਐਂਡ ਐਸੋਸੀਏਟਜ਼।
ਸਾਡੇ ਸੜ੍ਹਕੀ ਆਵਜਾਈ ਦੇ ਕਾਨੂੰਨ ਨਾਲ ਸੰਬੰਧਤ ਤਜ਼ੁਰਬੇ ਨੂੰ ਵਰਤੋ।
 

ਟ੍ਰੈਫ਼ਿਕ ਕਾਨੂੰਨ ਸਿਧਾਂਤਿਕ ਹੁੰਦਾ ਹੈ। ਮੋਟਰਿੰਗ ਦੇ ਅਪਰਾਧ ਨਾਲ ਸੰਬੰਧਤ ਵਕੀਲ ਦੇ ਵੱਜੋਂ, ਪ੍ਰਕ੍ਰਿਆ ਦੇ ਵੇਰਵਿਆਂ ਵੱਲ ਦਿੱਤਾ ਗਿਆ ਸਾਡਾ ਧਿਆਨ, ਸੜ੍ਹਕੀ ਆਵਾਜਾਈ ਦੀ ਕਾਨੂੰਨੀ ਕਾਰਵਾਈ ਅਤੇ ਸਫ਼ਲ ਬਚਾਅ ਪੱਖ ਵਿਚਲਾ ਅੰਤਰ ਬਣ ਸਕਦਾ ਹੈ। ਟ੍ਰੈਫ਼ਿਕ ਦੇ ਮਾਮੂਲੀ ਮੁੱਦਿਆਂ ਤੋਂ ਲੈ ਕੇ, ਡਰਾਈਵਿੰਗ ਦੇ ਸਭ ਤੋਂ ਗੰਭੀਰ ਦੋਸ਼ਾਂ ਤੱਕ, ਸਾਡੇ ਮਾਹਰ ਤੁਹਾਨੂੰ ਕਾਨੂੰਨੀ ਰਸਤੇ ਤੇ ਅੱਗੇ ਲੈ ਜਾ ਸਕਦੇ ਹਨ।

ਅਸੀਂ ਸੜ੍ਹਕੀ ਟ੍ਰੈਫ਼ਿਕ ਕਾਨੂੰਨ ਦੇ ਸਾਰੇ ਪੱਖਾਂ ਦੇ ਬਾਰੇ ਸਰਵਪੱਖੀ ਸਲਾਹ ਅਤੇ ਪ੍ਰਤੀਨਿੱਧਤਾ ਦੀ ਪੇਸ਼ਕਸ਼ ਕਰਦੇ ਹਾਂ। ਸਾਡੇ ਸ਼ਾਨਦਾਰ ਰਿਕਾਰਡ ਵਿਚ ਟ੍ਰੈਫ਼ਿਕ ਕਾਨੂੰਨ ਦੇ ਕਈਂ ਸਫ਼ਲ ਬਚਾਅ ਪੱਖ ਦੇ ਕੇਸ ਸ਼ਾਮਲ ਹਨ। ਮੁਅੱਤਲ ਕੀਤੇ ਗਏ ਜਾਂ ਮੁਕਾਬਲਾ ਕੀਤੇ ਗਏ ਦੋਸ਼ਾਂ ਦੇ ਵਿਚ ਖਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਨਾ, ਬੇਧਿਆਨੇ ਹੋ ਕੇ ਡਰਾਈਵਿੰਗ ਕਰਨਾ, ਸ਼ਰਾਬ ਜਾਂ ਨਸ਼ਿਆਂ ਦੇ ਅਸਰ ਅਧੀਨ ਡਰਾਈਵਿੰਗ ਕਰਨਾ, ਅਯੋਗ ਕਰਾਰ ਦਿੱਤੇ ਹੋਣ ਤੇ ਡਰਾਈਵਿੰਗ ਕਰਨਾ, ਬਿਨਾਂ ਲਾਈਸੈਂਸ ਦੇ ਡਰਾਈਵਿੰਗ ਕਰਨਾ ਅਤੇ ਬਹੁਤ ਸਾਰੇ ਐਂਡੋਰਸੇਬਲ (ਜਿਨ੍ਹਾਂ ਕਾਰਨ ਲਾਈਸੈਂਸ ਤੇ ਪੁਆਇੰਟ ਲਗਦੇ ਹਨ) ਅਤੇ ਨਾਨ ਐਂਡੋਰਸੇਬਲ (ਜਿਨ੍ਹਾਂ ਕਾਰਨ ਲਾਈਸੈਂਸ ਤੇ ਪੁਆਇੰਟ ਨਹੀਂ ਲਗਦੇ ਹਨ) ਅਪਰਾਧ ਸ਼ਾਮਲ ਹਨ।

ਤੁਹਾਨੂੰ ਕੁਝ ਵੀ ਮਿਲਿਆ ਹੋਏ, ਅਦਾਲਤ ਦਾ ਸੰਮਨ ਜਾਂ ਨਿਰਧਾਰਤ ਜੁਰਮਾਨੇ ਦਾ ਨੋਟਿਸ, ਸਾਡਾ ਦਿਸ਼ਾ ਨਿਰਦੇਸ਼ ਤੁਹਾਨੂੰ - ਸੰਭਾਵਤ ਬਚਾਅ ਪੱਖ ਅਤੇ ਅਯੋਗ ਕੀਤੇ ਜਾਣ ਤੋਂ ਬੱਚਣ ਦੇ ਵਿਕਲਪਾਂ ਸਮੇਤ ਕਾਰਵਾਈ ਦੇ ਸਭ ਤੋਂ ਵਧੀਆ ਵਿਕਲਪ ਬਾਰੇ ਦੱਸਣਗੇ। ਅਸੀਂ ਕਾਨੂੰਨੀ ਸਹਾਇਤਾ ਅਤੇ ਵਿਅਕਤੀਗਤ ਤੌਰ ਤੇ ਫੰਡ ਕੀਤੇ ਗਏ, ਦੋਂਵੇਂ ਤਰ੍ਹਾਂ ਦੇ ਕੇਸ ਲੈਂਦੇ ਹਾਂ।

ਇਨ੍ਹਾਂ ਦੇ ਲਈ ਸਾਡੇ ਟ੍ਰੈਫ਼ਿਕ ਕਾਨੂੰਨ ਦੇ ਤਜ਼ੁਰਬੇ ਨੂੰ ਵਰਤੋ:

ਸਲਾਹ
ਪੁਲਿਸ ਸਟੇਸ਼ਨ ਵਿਚ ਪ੍ਰਤੀਨਿੱਧਤਾ ਲਈ
ਮਿਟੀਗੇਸ਼ਨ ਦੇ ਪੱਤਰ (Letters of Mitigation)
ਮੈਜਿਸਟ੍ਰੇਟ ਅਤੇ ਕਰਾਊਨ ਕੋਰਟ ਵਿਖੇ ਪ੍ਰਤੀਨਿੱਧਤਾ ਲਈ
ਅਪੀਲ ਉੱਤੇ ਸਲਾਹ ਦੇਣ ਲਈ
ਜੇ ਤੁਹਾਨੂੰ ਦੋਸ਼ੀ ਨਹੀਂ ਪਾਇਆ ਜਾਂਦਾ ਹੈ ਜਾਂ ਤੁਹਾਡੇ ਵਿਰੁੱਧ ਦੇ ਕੇਸ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਤੁਹਾਡੇ ਦੁਆਰਾ ਕੀਤੇ ਗਏ ਕਿਸੇ ਵੀ ਖਰਚੇ ਜਾਂ ਕਿਸੇ ਹਿੱਸੇ ਦੀ ਰਿਕਵਰੀ ਲਈ।

ਉਸ ਸਮੇਂ ਤੱਕ ਇੰਤਜ਼ਾਰ ਨਾ ਕਰੋ, ਜਦੋਂ ਤੱਕ ਬਹੁਤ ਦੇਰ ਹੋ ਜਾਏ। ਜੇ ਤੁਸੀਂ ਡਰਾਈਵਿੰਗ ਦੇ ਦੋਸ਼ਾਂ - ਚਾਹੇ ਛੋਟੇ ਹੋਣ ਜਾਂ ਵੱਡੇ - ਦਾ ਸਾਹਮਣਾ ਕਰ ਰਹੇ ਹੋ ਤਾਂ ਸਾਡੀ ਟੀਮ ਨੂੰ ਹੁਣੇ ਸੰਪਰਕ ਕਰੋ।


Share
ਇਹ ਫਰਮ ਸਾਲਿਸਟਰਜ਼ ਰੇਗੂਲੇਸ਼ਨ ਅਥਾਰਿਟੀ (Solicitor's Regulation Authority) ਦੁਆਰਾ ਨਿਯਮਬੱਧ ਕੀਤੀ ਜਾਂਦੀ ਹੈ ਐਸ ਆਰ ਏ (SRA) ਨੰ. 76029 ਲ੍ ਵੈਟ ਨੰ. 579479465
© ਮਾਰਟਿਨ ਮੁਰਰੇ ਐਂਡ ਐਸੋਸੀਏਟਜ਼
l ਸੈਫ਼ਰਨ ਕ੍ਰੀਏਟਿਵ ਦੁਆਰਾ ਤਿਆਰ ਕੀਤੀ ਸਾਇਟ
Next Page >