ਮਾਰਟਿਨ
ਮੁਰਰੇ ਐਂਡ
ਐਸੋਸੀਏਟਜ਼
ਤੋਂ ਪ੍ਰਾਪਤ
ਅਪਰਾਧਿਕ
ਕਾਨੂੰਨੀ
ਸਲਾਹ, ਵਿਅਕਤੀਗਤ
ਅਤੇ ਜਨਤਕ
(ਕਾਨੂੰਨੀ
ਸਹਾਇਤਾ)
ਤੌਰ ਤੇ, ਦੋਂਵਾਂ
ਦੁਆਰਾ ਵਿੱਤ
ਕੀਤੇ ਕੇਸਾਂ
ਰਾਹੀਂ ਦਿੱਤੀ
ਜਾਂਦੀ ਹੈ।
ਚਿੰਤਾ ਨਾ
ਕਰੋ: ਸਾਨੂੰ
ਭੁਗਤਾਨ ਕੀਤੇ
ਗਏ ਤਰੀਕੇ
ਨਾਲ ਕੋਈ ਫਰਕ
ਨਹੀਂ ਪੈਂਦਾ।
ਸਾਨੂੰ ਭੁਗਤਾਨ
ਕਿਸੇ ਵੀ ਤਰ੍ਹਾਂ
ਹੋਏ ਤੁਸੀਂ
ਇਕੋ ਜਿਹੀ
ਤਰ੍ਹਾਂ ਦੀ,
ਕੁਸ਼ਲ, ਪੇਸ਼ਵਰ
ਪ੍ਰਤੀਨਿੱਧਤਾ
ਪ੍ਰਾਪਤ ਕਰੋਗੇ।
ਤੁਹਾਡੇ ਲਈ
ਸਾਡੇ ਕੰਮ
ਦਾ ਵਿੱਤ ਪੋਸ਼ਣ
ਤੁਹਾਡੇ ਕੇਸ
ਦੇ ਸੁਭਾਅ
ਤੇ ਨਿਰਭਰ
ਕਰੇਗਾ।
ਜੇ ਤੁਸੀਂ
ਯੂਕੇ ਪੁਲਿਸ
ਸਟੇਸ਼ਨ (UK Police
Station) ਵਿਚ ਹਿਰਾਸਤ
ਅਧੀਨ ਹੋ,
ਤਾਂ ਤੁਸੀਂ
ਮੁਫ਼ਤ ਵਿਚ
ਕਾਨੂੰਨੀ
ਸਲਾਹ ਅਤੇ
ਸਹਾਇਤਾ ਪ੍ਰਾਪਤ
ਕਰਨ ਦੇ ਲਈ
ਹੱਕਦਾਰ ਹੋ।
ਇਸਦੇ ਵਿਚ
ਪੁਲਿਸ ਅਧਿਕਾਰੀ
ਜਾਂ ਹੋਰ ਜਾਂਚ
ਅਧਿਕਾਰੀ
ਜਿਵੇਂ ਕਿ
ਕਸਟਮ ਅਤੇ
ਐਕਸਾਈਜ਼ (Customs
& Excise) ਦੇ ਨਾਲ
ਇੰਟਰਵਿਊ
ਦੇ ਲਈ ਮੁਲਾਕਾਤ
ਨਿਰਧਾਰਤ
ਕਰਨਾ (ਪਹਿਲਾਂ
ਨਿਰਧਾਰਤ
ਕੀਤੀ) ਸ਼ਾਮਿਲ
ਹੈ।
ਕਿਸੇ ਵੀ ਪਹਿਲਾਂ
ਤੋਂ ਨਿਰਧਾਰਤ
ਕੀਤੀ ਮੁਲਾਕਾਤ
ਦੇ ਲਈ ਸਾਡੇ
ਨਾਲ ਸ਼ੁਰੂਆਤ
ਵਿਚ ਹੀ ਸੰਪਰਕ
ਕਰੋ ਤਾਂ ਜੋ
ਅਸੀਂ ਸਭ ਤੋਂ
ਵਧੀਆ ਕਿਸਮ
ਦੀ ਪ੍ਰਤੀਨਿੱਧਤਾ
ਦਾ ਪ੍ਰਬੰਧ
ਕਰ ਸਕੀਏ।
ਜੇ ਤੁਹਾਨੂੰ
ਬਿਨਾਂ ਕਿਸੇ
ਪਹਿਲਾਂ ਦਿੱਤੇ
ਨੋਟਿਸ ਦੇ
ਨਾਲ ਗ੍ਰਿਫ਼ਤਾਰ
ਕਰ ਲਿਆ ਜਾਂਦਾ
ਹੈ, ਤਾਂ ਜਦੋਂ
ਤੁਸੀਂ ਪੁਲਿਸ
ਸਟੇਸ਼ਨ ਪਹੁੰਚ
ਜਾਂਦੇ ਹੋ
ਤਾਂ ਕਿਰਪਾ
ਕਰਕੇ ਮਾਰਟਿਨ
ਮੁਰਰੇ ਐਂਡ
ਐਸੋਸੀਏਟਜ਼
ਨਾਲ ਗੱਲ ਕਰਨ
ਲਈ ਕਹੋ।
ਡਿਊਟੀ
ਕਰਨ ਵਾਲਾ
ਵਕੀਲ ਜਾਂ
ਨਾਮਾਂਕਿਤ
ਫਰਮ?
ਹਿਰਾਸਤ ਵਿਚ
ਲੈਣ ਵਾਲਾ
ਸਾਰਜੈਂਟ
ਤੁਹਾਨੂੰ
ਪੁੱਛੇਗਾ
ਕਿ ਕੀ ਤੁਸੀਂ
ਗੱਲ ਕਰਨ ਲਈ
ਤੁਹਾਡੇ ਦੁਆਰਾ
ਪ੍ਰਾਥਮਿਕਤਾ
ਦਿੱਤੀ ਜਾਂਦੀ
ਵਕੀਲਾਂ ਦੀ
ਫਰਮ ਨਾਲ ਸੰਪਰਕ
ਕਰਨਾ ਚਾਹੁੰਦੇ
ਹੋ ਜਾਂ ਡਿਊਟੀ
ਉੱਤੇ ਮੌਜੂਦ
ਵਕੀਲ ਨਾਲ।
ਡਿਊਟੀ ਉੱਤੇ
ਮੌਜੂਦ ਵਕੀਲ
ਨੂੰ ਚੁਣਨਾ,
ਤੁਹਾਡੇ ਦੁਆਰਾ
ਲੋੜੀਂਦੀ
ਖਾਸ ਮਹਾਰਤ
ਦੇ ਪੱਧਰ ਨੂੰ
ਮੁਹੱਈਆ ਕਰਵਾਉਣ
ਦੀ ਗਰੰਟੀ
ਨਹੀਂ ਦਿੰਦਾ
ਹੋ ਸਕਦਾ ਹੈ।
ਅਸੀਂ ਜ਼ੋਰ
ਦੇ ਕੇ ਇਹ ਸਿਫ਼ਾਰਿਸ਼
ਕਰਦੇ ਹਾਂ
ਕਿ ਤੁਸੀਂ
ਮਾਰਟਿਨ ਮੁਰਰੇ
ਐਂਡ ਐਸੋਸੀਏਟਜ਼
ਨੂੰ ਨਾਮਾਂਕਿਤ
ਕਰੋ । ਤੁਹਾਡੇ
ਕੋਲ ਇਹ ਬੇਨਤੀ
ਕਰਨ ਦਾ ਕਾਨੂੰਨੀ
ਅਧਿਕਾਰ ਹੈ
ਕਿ ਅਸੀਂ ਤੁਹਾਡੀ
ਪ੍ਰਤੀਨਿੱਧਤਾ
ਕਰੀਏ, ਅਤੇ
ਸਾਡੀ ਹਾਜ਼ਰੀ
ਅਤੇ ਸਲਾਹ
ਪੂਰੀ ਤਰ੍ਹਾਂ
ਮੁਫ਼ਤ ਹੈ।
ਜੇ ਪੁਲਿਸ
ਇਸਦੇ ਵਿਪਰੀਤ
ਕੁਝ ਕਰਦੀ
ਹੈ, ਤਾਂ ਵੇਰਵੇ
ਨੋਟ ਕਰ ਲਵੋ,
ਅਤੇ ਸਾਡੀ
ਸੇਵਾ ਦੇ ਲਈ
ਜ਼ੋਰ ਦੇ ਕੇ
ਕਹੋ, ਅਤੇ
ਜਦੋਂ ਅਸੀਂ
ਪਹੁੰਚ ਜਾਈਏ
ਤਾਂ ਸਾਨੂੰ
ਦੱਸੋ ਕਿ ਕੀ
ਕਿਹਾ ਗਿਆ
ਸੀ। ਅਸੀਂ
ਅਪਰਾਧਿਕ
ਕੇਸਾਂ ਦਾ
ਠੇਕਾ ਕਰਨ
ਵਾਲੀ ਫਰਮ
ਹਾਂ ਅਤੇ ਪੁਲਿਸ
ਸਟੇਸ਼ਨ ਦੇ
ਸਾਰੇ ਕੇਸਾਂ
ਨੂੰ ਕਾਨੂੰਨੀ
ਸੇਵਾਵਾਂ
ਕਮਿਸ਼ਨ (Legal Services
Commission) ਦੁਆਰਾ
ਵਿੱਤ ਕੀਤਾ
ਜਾਂਦਾ ਹੈ।
ਤੁਸੀਂ ਮੁਫ਼ਤ
ਵਿਚ ਫ਼ੋਨ ਉੱਤੇ
ਵਕੀਲ ਨਾਲ
ਗੱਲ ਕਰਨ ਲਈ
ਹੱਕਦਾਰ ਵੀ
ਹੋ। ਜੇ ਹਾਲਾਤ
ਰਸਮੀ ਪੁਲਿਸ
ਇੰਟਰਵਿਊ
ਦੀ ਮੰਗ ਕਰਦੇ
ਹਨ ਤਾਂ ਤੁਸੀਂ
ਇਸ ਤੋਂ ਪਹਿਲਾਂ
ਸਾਡੇ ਨਾਲ
ਵਿਅਕਤੀਗਤ
ਰੂਪ ਵਿਚ ਜਾਂ
ਇਕੱਲੇ ਗੱਲ
ਕਰ ਸਕਦੇ ਹੋ।
ਪੁਲਿਸ ਅਪਵਾਦੀ
ਹਾਲਤਾਂ ਵਿਚ
ਵਕੀਲ ਨਾਲ
ਗੱਲ ਕਰਨ ਦੇ
ਤੁਹਾਡੇ ਹੱਕ
ਨੂੰ ਮੁਹੱਈਆ
ਕਰਵਾਉਣ ਵਿਚ
ਕੇਵਲ ਦੇਰੀ
ਹੀ ਕਰ ਸਕਦੀ
ਹੈ।
ਰਿਹਾਅ
ਕਰਨ ਨਾਲ ਸੰਬੰਧਤ
ਹੋਰ ਜਾਣਪਛਾਣ
ਅਪਰਾਧਿਕ
ਜਾਂਚ ਦੇ ਦੌਰਾਨ,
ਜੇ ਤੁਹਾਨੂੰ
ਪੁਲਿਸ ਥਾਣੇ
ਜਾਂ ਇੰਟਰਵਿਊ
ਦੀ ਕਿਸੇ ਹੋਰ
ਥਾਂ ਤੋਂ ਰਿਹਾਅ
ਕਰ ਵੀ ਦਿੱਤਾ
ਜਾਂਦਾ ਹੈ
ਅਤੇ ਬਾਅਦ
ਦੀ ਕਿਸੇ ਤਾਰੀਖ
ਨੂੰ ਮੁੜ ਆਉਣ
ਲਈ ਕਿਹਾ ਜਾਂਦਾ
ਹੈ, ਤਾਂ ਵੀ
ਤੁਹਾਡਾ ਮੁਫ਼ਤ
ਕਾਨੂੰਨੀ
ਸਲਾਹ ਦਾ ਅਧਿਕਾਰ
ਜਾਰੀ ਰਹਿੰਦਾ
ਹੈ। ਇਹ ਅਕਸਰ
ਤਾਂ ਹੁੰਦਾ
ਹੈ ਜੇ ਕੋਈ
ਹੋਰ ਪੁੱਛਗਿੱਛ
ਕਰਨ ਦੀ ਜ਼ਰੂਰਤ
ਪੈਂਦੀ ਹੈ।
ਜੇ ਕਿਸੇ ਵੀ
ਕਾਰਨਵੱਸ਼,
ਤੁਸੀਂ ਕਿਸੇ
ਤਰ੍ਹਾਂ ਦੀ
ਸ਼ੁਰੂਆਤੀ
ਹਿਰਾਸਤ/ਇੰਟਰਵਿਊ
ਦੇ ਵਿਚ ਸ਼ਾਮਲ
ਨਹੀਂ ਸੀ,
ਤਾਂ ਕਿਰਪਾ
ਕਰਕੇ ਇਹ ਯਕੀਨੀ
ਬਣਾਉਣ ਦੇ
ਲਈ ਸਾਨੂੰ
ਸੰਪਰਕ ਕਰੋ
ਕਿ ਜਿਸ ਦਿਨ
ਤੁਸੀਂ ਆਪਣੀ
ਜ਼ਮਾਨਤ ਦੇ
ਲਈ ਜੁਆਬ ਦੇਣਾ
ਹੈ, ਤੁਹਾਡੀ
ਸਹੀ ਤਰ੍ਹਾਂ
ਪ੍ਰਤੀਨਿੱਧਤਾ
ਕੀਤੀ ਜਾਂਦੀ
ਹੈ। ਆਮ ਕਰਕੇ
ਤੁਹਾਨੂੰ
ਇਸਦੇ ਲਈ ਭੁਗਤਾਨ
ਨਹੀਂ ਕਰਨਾ
ਪਵੇਗਾ।
ਉਹ ਕੇਸ
ਜੋ ਸੰਸਾਧਨਾਂ
ਦੀ ਜਾਂਚ ਦੇ
ਵਿਸ਼ਾਗੋਚਰ
ਹਨ (ਜਿਵੇਂ
ਕਿ ਬੈਨੀਫ਼ਿਟ
ਏਜੰਸੀ)
ਕੁਝ ਕੇਸਾਂ
ਦੇ ਵਿਚ, ਉਦਾਹਰਣ
ਵੱਜੋਂ ਬੈਨੀਫ਼ਿਟ
ਏਜੰਸੀ ਇੰਟਰਵਿਊਆਂ
(Benefit Agency Interviews) ਦੇ ਵਿਚ,
ਫੰਡਾਂ ਤੱਕ
ਪਹੁੰਚ ਕਰ
ਸਕਣ ਲਈ ਕੀਤੀ
ਜਾਵੇਗੀ।
ਜੇ ਤੁਸੀਂ
ਲਾਭ ਪ੍ਰਾਪਤ
ਕਰ ਰਹੇ ਹੋ
ਜਾਂ ਘੱਟ ਆਮਦਨ
ਵਾਲੇ ਹੋ ਤੁਸੀਂ
ਤਾਂ ਵੀ ਮੁਫ਼ਤ
ਕਾਨੂੰਨੀ
ਸਲਾਹ ਪ੍ਰਾਪਤ
ਕਰਨ ਦੇ ਯੋਗ
ਹੋ ਸਕਦੇ ਹੋ।
ਜੇ ਤੁਸੀਂ
ਯੋਗ ਨਹੀਂ
ਹੋ, ਤਾਂ ਤੁਸੀਂ
ਤੁਹਾਡੀ ਪ੍ਰਤੀਨਿਧਤਾ
ਕਰਨ ਲਈ ਵਿਅਕਤੀਗਤ
ਤੌਰ ਤੇ ਸਾਨੂੰ
ਭੁਗਤਾਨ ਕਰ
ਸਕਦੇ ਹੋ।
ਸਾਡੀਆਂ ਸੇਵਾਵਾਂ
ਦੀਆਂ ਕੀਮਤਾਂ
ਪ੍ਰਤੀਯੋਗੀ
ਅਤੇ ਜਾਇਜ਼
ਹਨ ਅਤੇ ਤੁਹਾਨੂੰ
ਇਕ ਵਾਰ ਵਿਚ
ਹੀ ਸਾਰੇ ਭੁਗਤਾਨ
ਨੂੰ ਕਰਨ ਦੀ
ਜ਼ਰੂਰਤ ਨਹੀਂ
ਹੈ। ਕਿਸੇ
ਸੇਵਾ ਦਾ ਮੁੱਲ
ਦੱਸੇ ਜਾਣ
ਦੇ ਲਈ ਜਾਂ
ਕਿਸੇ ਵੀ ਤਰ੍ਹਾਂ
ਦੀ ਜਾਂਚ ਜਿਸਦੇ
ਅਧੀਨ ਤੁਸੀਂ
ਇਸ ਸਮੇਂ ਹੋ,
ਬਾਰੇ ਕਿਰਪਾ
ਕਰਕੇ ਸਾਡੇ
ਨਾਲ ਸੰਪਰਕ
ਕਰੋ।
[top]
ਜੇ ਤੁਹਾਡੇ
ਉੱਤੇ ਕਿਸੇ
ਅਪਰਾਧਿਕ
ਮੁਕੱਦਮੇ
ਦੇ ਲਈ ਦੋਸ਼
ਲਗਾਇਆ ਜਾਂਦਾ
ਹੈ ਜਾਂ ਸੰਮਨ
ਭੇਜਿਆ ਜਾਂਦਾ
ਹੈ ਤਾਂ ਅਜਿਹੇ
ਮਾਮਲੇ ਵਿਚ
ਅਦਾਲਤ ਵਿਚ
ਕਿਸੇ ਵਕੀਲ
ਤੋਂ ਆਪਣੀ
ਪ੍ਰਤੀਨਿੱਧਤਾ
ਕਰਵਾਉਣਾ
ਅਕਸਰ ਚੰਗਾ
ਹੁੰਦਾ ਹੈ।
ਇਕ ਪੇਸ਼ੇਵਰ
ਵਕੀਲ ਇਹ ਯਕੀਨੀ
ਬਣਾਏਗਾ ਕਿ
ਅਦਾਲਤ ਦੁਆਰਾ
ਤੁਹਾਡੇ ਨਾਲ
ਨਿਰਪੱਖਤਾ
ਨਾਲ ਵਿਹਾਰ
ਕੀਤਾ ਜਾਂਦਾ
ਹੈ ਅਤੇ ਤੁਹਾਡੇ
ਬਚਾਅ ਪੱਖ
ਦੀ ਸਹੀ ਤਰ੍ਹਾਂ
ਪ੍ਰਤੀਨਿੱਧਤਾ
ਕੀਤੀ ਜਾਂਦੀ
ਹੈ। ਇਹ ਖਾਸ
ਕਰਕੇ ਉਸ ਸਮੇਂ
ਵਧੇਰੇ ਮਹੱਤਵਪੂਰਨ
ਹੋ ਜਾਂਦਾ
ਹੈ ਜਦੋਂ ਤੁਹਾਡੀ
ਆਜ਼ਾਦੀ ਖੁੱਸਣ
ਵਾਲੀ ਹੋਏ,
ਪਰ ਉਸ ਸਮੇਂ
ਵੀ ਜਦੋਂ ਤੁਸੀਂ
ਹੋਰ ਮਹੱਤਵਪੂਰਨ
ਮੁੱਦਿਆਂ
ਤੇ ਮੁਕੱਦਮਾ
ਲੜਨਾ ਚਾਹੁੰਦੇ
ਹੋ - ਉਦਾਹਰਣ
ਵੱਜੋ, ਉਹ
ਦੋਸ਼ ਜਿਨ੍ਹਾਂ
ਦੇ ਨਤੀਜਤਨ
ਗੱਡੀ ਚਲਾਉਣ
ਉੱਤੇ ਪਾਬੰਦੀ
ਲੱਗ ਸਕਦੀ
ਹੈ। ਤੁਹਾਡੇ
ਕੇਸ ਵਿਚ ਕੁਝ
ਵੀ ਸ਼ਾਮਲ ਹੋਏ,
ਅਸੀਂ ਤੁਹਾਨੂੰ
ਸਲਾਹ ਦੇਣ
ਅਤੇ ਤੁਹਾਡੀ
ਮਦਦ ਕਰਨ ਲਈ
ਤਿਆਰ ਹਾਂ।
ਤੁਸੀਂ ਪ੍ਰਤੀਨਿੱਧਤਾ
ਦੇ ਆਦੇਸ਼ (ਕਾਨੂੰਨੀ
ਸਹਾਇਤਾ)
(Representation Order, Legal Aid) ਦੇ
ਅਧੀਨ ਮੁਫ਼ਤ
ਵਿਚ ਪ੍ਰਤੀਨਿੱਧਤਾ
ਕਰਵਾਏ ਜਾਣ
ਦੇ ਹੱਕਦਾਰ
ਹੋ ਸਕਦੇ ਹੋ।
ਇਸਦੇ ਯੋਗ
ਬਣਨ ਦੇ ਲਈ
ਤੁਹਾਡੀ ਹਾਲਤ
ਵਿਚ ਦੋ ਮਾਪਦੰਡ
ਸ਼ਾਮਲ ਹੋਣੇ
ਚਾਹੀਦੇ ਹਨ।
ਪਹਿਲਾਂ,
ਅਦਾਲਤ ਦੁਆਰਾ
ਇਸ ਗੱਲ ਨੂੰ
ਸਹਿਮਤੀ ਦੇਣੀ
ਲਾਜ਼ਮੀ ਹੁੰਦੀ
ਹੈ ਕਿ ਤੁਹਾਡਾ
ਕੇਸ 'ਦਿ ਜਸਟਿਸ
ਟੈਸਟ' (the Justice
Test) ਪਾਸ ਕਰ ਲੈਂਦਾ
ਹੈ। ਇਸਦੇ
ਬਾਰੇ ਨਿਰਣਾ
ਕਰਨ ਲਈ ਉਹ
ਦੇਖਦੇ ਹਨ:
• ਕੀ
ਤੁਸੀਂ ਹਿਰਾਸਤ
ਵਿਚ ਲਏ ਜਾਣ
ਦੇ ਜ਼ੋਖਮ ਤੇ
ਹੋ ਜਾਂ ਨਹੀਂ।
• ਕੀ
ਤੁਸੀਂ ਮੌਜੂਦਾ
ਸਮੇਂ ਕਿਸੇ
ਅਦਾਲਤੀ ਨਿਰਦੇਸ਼
ਦੇ ਅਧੀਨ ਹੋ
ਜਾਂ ਨਹੀ।
• ਕੀ
ਤੁਸੀਂ ਆਪਣੀ
ਕਮਾਈ ਨੂੰ
ਗੁਆਉਣ ਦੇ
ਜ਼ੋਖਮ ਦੇ ਹੋ
ਜਾਂ ਕੀ ਤੁਹਾਡੀ
ਸਾਖ ਜ਼ੋਖਮ
ਤੇ ਹੈ
• ਕੀ
ਬਹੁਤ ਮਹੱਤਵਪੂਰਨ
ਕਾਨੂੰਨੀ
ਮੁੱਦਾ ਸ਼ਾਮਲ
ਹੈ।
• ਜੇ
ਤੁਸੀਂ ਅੰਗਰੇਜ਼ੀ
ਨਹੀਂ ਬੋਲਦੇ
ਜਾਂ ਕਿਸੇ
ਵੀ ਹੋਰ ਕਾਰਨ
ਤੁਹਾਨੂੰ
ਅਦਾਲਤੀ ਪ੍ਰਕ੍ਰਿਆ
ਨੂੰ ਸਮਝਣ
ਦੇ ਵਿਚ ਮੁਸ਼ਕਲ
ਹੈ।
• ਜੇ
ਤੁਹਾਡੇ ਵੱਲੋਂ
ਗਵਾਹ ਦਾ ਪਤਾ
ਲਗਾਏ ਜਾਣ
ਦੀ ਜ਼ਰੂਰਤ
ਹੈ ਜਾਂ ਮਾਹਰ
ਗਵਾਹ ਦਾ ਕਰਾਸ-ਐਗਜ਼ਾਮਿਨ
ਕੀਤੇ ਜਾਣ
ਦੀ ਜ਼ਰੂਰਤ
ਹੈ।
ਦੂਜਾ, ਜੇ
ਤੁਹਾਡਾ ਕੇਸ
ਸਿੱਧਾ ਕਰਾਊਨ
ਕੋਰਟ (Crown Court) ਵਿਚ
ਨਹੀਂ ਜਾਂਦਾ,
ਤੁਹਾਡੀ ਦਰਖਾਸਤ
ਲਈ ਸੰਸਾਧਨਾਂ
ਦੀ ਜਾਂਚ (means
tested) ਕੀਤੀ ਜਾਵੇਗੀ।
ਜੇ ਤੁਸੀਂ
ਇਨਕਮ ਸਪੋਰਟ
(Income Support), ਜਾਬਸੀਕਰ'ਜ਼
ਅਲਾਉਂਸ (Jobseekers’
Allowance) ਜਾਂ ਗਰੰਟੀਡ
ਸਟੇਟ ਪੈਨਸ਼ਨ
ਕਰੈਡਿਟ (Guaranteed
State Pension) ਪ੍ਰਾਪਤ
ਕਰਦੇ ਹੋ,
ਤਾਂ ਤੁਸੀਂ
ਮੀਨਜ਼ ਟੈਸਟ
(means test) ਨੂੰ ਪਾਸ
ਕਰ ਲਵੋਗੇ।
ਜੇ ਤੁਸੀਂ
ਕਿਸੇ ਹੋਰ
ਤਰ੍ਹਾਂ ਦੇ
ਲਾਭ ਪ੍ਰਾਪਤ
ਕਰਦੇ ਹੋ ਜਾਂ
ਤੁਹਾਡੀ ਆਮਦਨ
ਘੱਟ ਹੈ, ਤਾਂ
ਅਦਾਲਤ ਵਿਖੇ
ਮੌਜੂਦ ਮੀਨਜ਼
ਟੈਸਟਿੰਗ
ਟੀਮ ਵੱਲੋਂ
ਤੁਹਾਡੇ ਕੇਸ
ਦਾ ਮੁਲਾਂਕਣ
ਕੀਤਾ ਜਾਵੇਗਾ
ਮੀਨਜ਼ ਟੈਸਟ
ਦੇ ਬਾਰੇ ਹੋਰ
ਦਿਸ਼ਾ ਨਿਰਦੇਸ਼
ਦੇ ਲਈ ਕਿਰਪਾ
ਕਰਕੇ ਸਾਨੂੰ
ਸੰਪਰਕ ਕਰੋ।
ਤੁਸੀਂ ਇਸ
ਪਤੇ ਤੇ ਹੋਰ
ਜਾਣਕਾਰੀ
ਦੇਖ ਸਕਦੇ
ਹੋ www.legalservices.gov.uk
ਜੇ ਤੁਸੀਂ
ਕਾਨੂੰਨੀ
ਸਹਾਇਤਾ (Legal
Aid) ਦੇ ਯੋਗ ਨਹੀਂ
ਹੋ ਤਾਂ ਤੁਸੀਂ
ਸਾਡੀ ਵਕੀਲਾਂ,
ਸਾਲਿਸਟਰਜ਼-ਐਡਵੋਕੇਟਾਂ,
ਬੈਰਿਸਟਰਾਂ
ਅਤੇ ਮਾਨਤਾ
ਪ੍ਰਾਪਤ ਪ੍ਰਤੀਨਿਧੀਆਂ
ਨੂੰ ਤੁਹਾਡੀ
ਸਹਾਇਤਾ ਕਰਨ
ਅਤੇ ਤੁਹਾਡੇ
ਬਚਾਅ ਪੱਖ
ਨੂੰ ਤਿਆਰ
ਕਰਨ ਦੇ ਲਈ
ਵਿਅਕਤੀਗਤ
ਤੌਰ ਤੇ ਭੁਗਤਾਨ
ਕਰ ਸਕਦੇ ਹੋ।
ਤੁਹਾਡਾ ਕੇਸ
ਕਿਸੇ ਵੀ ਤਰ੍ਹਾਂ
ਦਾ ਹੋਏ, ਅਸੀਂ
ਵਿੱਤ ਮੁਹੱਈਆ
ਕਰਵਾਉਣ ਦੇ
ਵਿਕਲਪਕ ਪ੍ਰਬੰਧਾਂ
ਬਾਰੇ ਵਿਚਾਰ
ਕਰਕੇ ਖੁਸ਼
ਹੋਂਵਾਗੇ;
ਸਾਡੇ ਦੁਆਰਾ
ਵਸੂਲ ਕੀਤੀਆਂ
ਜਾਂਦੀਆਂ
ਕੀਮਤਾਂ ਬਹੁਤ
ਪ੍ਰਤੀਯੋਗੀ
ਹਨ ਅਤੇ ਭੁਗਤਾਨ
ਕਰਨ ਦਾ ਲੋਚਸ਼ੀਲ
ਤਰੀਕਾ ਸੰਭਵ
ਹੋ ਸਕਦਾ ਹੈ।
ਜੇ ਤੁਹਾਡੇ
ਕੇਸ ਦਾ ਸਫ਼ਲਤਾ
ਪੂਰਵਕ ਬਚਾਅ
ਕਰ ਲਿਆ ਜਾਂਦਾ
ਹੈ, ਤਾਂ ਇਹ
ਸੰਭਵ ਹੈ ਕਿ
ਅਸੀਂ ਅਦਾਲਤ
ਤੋਂ ਤੁਹਾਡੇ
ਦੁਆਰਾ ਖਰਚੇ
ਗਏ ਪੈਸੇ ਦੀ
ਪੂਰੀ ਜਾਂ
ਅੰਸ਼ਕ ਵਸੂਲੀ
ਰਿਕਵਰ ਕਰ
ਲਈਏ। ਇਸ ਵਾਸਤੇ
ਅਸੀਂ ਤੁਹਾਡੇ
ਵੱਲੋਂ ਇਹ
ਦਰਖਾਸਤ ਤਿਆਰ
ਕਰਦੇ ਹਾਂ
ਅਤੇ ਇਸਨੂੰ
ਢੁੱਕਵੀਂ
ਅਦਾਲਤ ਦੇ
ਵਿਚ ਦਾਖਲ
ਕਰਦੇ ਹਾਂ।
ਤੁਹਾਨੂੰ
ਉਪਲੱਬਧ ਵਿਕਲਪਾਂ
ਦੇ ਬਾਰੇ ਵਿਚਾਰ
ਕਰਨ ਦੇ ਲਈ
ਕਿਰਪਾ ਕਰਕੇ,
ਮੁੱਲ ਪਤਾ
ਲਗਾਉਣ ਲਈ
ਸਾਡੇ ਨਾਲ
ਸੰਪਰਕ ਕਰੋ।
ਸਿਵਿਲ ਕੇਸਾਂ
ਨੂੰ ਵਿਅਕਤੀਗਤ
ਤੌਰ ਤੇ ਫੰਡ
ਕੀਤਾ ਜਾ ਸਕਦਾ
ਹੈ ਅਤੇ ਕੁਝ
ਖਾਸ ਹਾਲਤਾਂ
ਦੇ ਵਿਚ ਕਾਨੂੰਨੀ
ਸਹਾਇਤਾ ਉਪਲੱਬਧ
ਹੋ ਸਕਦੀ ਹੈ।
ਵਧੇਰੇ ਵੇਰਵਿਆਂ
ਦੇ ਲਈ ਕਿਰਪਾ
ਕਰਕੇ ਫੈਮਿਲੀ
ਲਾਅ ਸਫ਼ੇ
ਨੂੰ ਦੇਖੋ।
ਬਹੁਤੇ ਕੈਦੀ
ਮੁਫ਼ਤ ਸਲਾਹ
ਅਤੇ ਸਹਾਇਤਾ
ਪ੍ਰਾਪਤ ਕਰਨ
ਦੇ ਯੋਗ ਹੁੰਦੇ
ਹਨ। ਵਧੇਰੇ
ਵੇਰਵਿਆਂ
ਦੇ ਲਈ, ਪ੍ਰਜ਼ਿਨ
ਲਾਅ ਸਫ਼ੇ
ਨੂੰ ਦੇਖੋ।
[top]
|
|
ਇਹ
ਫਰਮ ਸਾਲਿਸਟਰਜ਼
ਰੇਗੂਲੇਸ਼ਨ
ਅਥਾਰਿਟੀ
(Solicitor's Regulation Authority) ਦੁਆਰਾ
ਨਿਯਮਬੱਧ
ਕੀਤੀ ਜਾਂਦੀ
ਹੈ ਐਸ ਆਰ
ਏ (SRA) ਨੰ. 76029
ਲ੍ ਵੈਟ ਨੰ.
579479465
© ਮਾਰਟਿਨ
ਮੁਰਰੇ ਐਂਡ
ਐਸੋਸੀਏਟਜ਼
l ਸੈਫ਼ਰਨ
ਕ੍ਰੀਏਟਿਵ
ਦੁਆਰਾ ਤਿਆਰ
ਕੀਤੀ ਸਾਇਟ |
|